Symbols Are Beautiful–Not Exoneration For Injustice

Update: a Punjabi (ਗੁਰਮੁਖੀ) translation of the story now follows.

On Feb 9 2024, Vancouver Mayor Ken Sim was confronted by Sukhi Gill (ਸੁੱਖੀ ਗਿਲ) at the Komagata Maru sign unveiling in Vancouver. Gill, the descendant of a passenger on the ship, called on Sim to speak out against the ongoing genocide against Palestinians by Israel.

In 1914, the Komagata Maru ship was famously turned away from Vancouver while carrying mostly Panjabi Sikh passengers, as well as a combined 39 Panjabi Muslims and Hindus. The 376 passengers were detained for months.

Sim has supported City Hall lighting up in the colours of Israel, but has so far been silent on the occupation’s genocidal actions. The mayor has not shared concerns or sympathy for the Palestinian people, nearly 30,000 of whom have been killed since October 2023.

As we write this, our hearts break for Rafah – where Israel has cornered over a million Gazans – as Israel has started bombing the city.

When gently asked to acknowledge Palestinian life, Sim walked away from Gill – unwilling to say ‘Palestinian.’  When Gill finally asks the Mayor, “but can you say Palestinian, specifically?” Sim responds with an incoherent, “like…everyone,” before twirling around and starting to run away.

Gill’s late ਪੜਦਾਦਾ ਜੀ (great-grandfather) Jiwan Singh Gill (ਜੀਵਨ ਸਿੰਘ ਗਿਲ) was a passenger on the Komagata Maru. During a speech yesterday, Gill shared that his ਪੜਦਾਦਾ ਜੀ had even gathered $200 – the tax applied to migrants considered “Asiatic” – in order to enter to Canada by selling his land in Panjab, before being turned away in Vancouver. Jiwan Singh escaped the Komagata Maru during one of its stops on the return trip, and was not one of the passengers killed or imprisoned when the ship returned to Calcutta, according to Gill.

This act of exclusion fuelled frustration and raised diasporic consciousness that Panjabis faced a racist double standard under the colonial British Empire compared to their white counterparts. It also increased momentum for Ghadr–Panjab’s anti-colonial movement berthed in part on Turtle Island’s west coast, mostly in Vancouver and in the San Francisco Bay Area, and contributed to India’s eventual decolonization.

 Komagata Maru in Vancouver, Frank Leonard, 1914

The new sign, which will be installed at Komagata Maru Place near Burrard Inlet, is an important and deserved acknowledgment of harm caused toward the Panjabi diaspora – but it is not an excuse for complicity in and support for ongoing forms of colonial violence.

Sukhi Gill is not the only local Panjabi to connect the anti-colonial struggle from our homelands to Palestine.

A number of Panjabis attended the rally that preceded BC NDP Selina Robinson’s ouster from provincial Cabinet after she openly promoted terra nullius politics.

Anmol Swaich spoke at the rally, connecting the violence of colonization in Palestine to the Jallianwala Bagh massacre in Panjab, where the British colonial army open-fired on an unarmed crowd, killing hundreds of people. She also called out Robinson as “a cheerleader for genocide.” In a previous Mainlander piece, Tyson Singh (ਟਾਈਸਨ ਸਿੰਘ) connected the overlapping colonial powers who “inked the partitions of [both] Panjab and Palestine,” violent borders imposed just months apart in 1947, preceding Al Nakba (النكبة) in 1948, to present forms of international settler colonialism. Gurmukhi script has appeared regularly in Palestinian solidarity materials and at events, including at the recent trucker’s rally, which shutdown Vancouver’s port.

The Panjabi diaspora has stood in solidarity with Palestine in areas outside of Vancouver, including the Naujawan (Youth) Support Network in Brampton.

On Bandi Chhor Divas (ਬੰਦੀ ਛੋੜ ਦਿਵਸ) in 2023, AK Sid wrote:

Inquilab and Intifada are like heartbeats echoing the soulful melodies of two diverse cultures, yet singing the same ballad of resistance and resilience.
Inquilab, meaning revolution, pulses with the rhythm of Punjabi history, echoing the longing for freedom, much like a symphony composed by all oppressed people who have dared to challenge colonial chains. On the other side of the world, Intifada, meaning uprising, embodies the passionate defiance of Palestinians, a relentless pursuit of self-determination, like a timeless saga sung in global resistance.

Panjabi voices have long expressed that an apology for the Komagata Maru incident is not enough if similar violence and injustice continues to be perpetuated by the institutions offering the apology.

In 2008, Harsha Walia wrote that “the politics of symbolism…is a painless way of achieving closure while reinforcing the superficial veneer of Canadian multiculturalism and benevolence” in response to Stephen Harper’s unofficial apology at Gadhri Babian Da Mela in Surrey.

After Prime Minister Justin Trudeau apologized for Canada’s role in 2016, Sukhi Ghuman asked, “What is the point of this apology, if vulnerable communities today continue to face exclusion, discrimination and racism in Canada at the hands of our federal and provincial governments?”

“This apology is meaningless unless there is a sincere approach towards redress and empathy for Canada’s most vulnerable and marginalized,” wrote Ghuman, whose great-grandfather Harnam Singh was also on the ship.

Displacement & Separation as Violence
The turning away of the Komagata Maru was and is not the end of racist policy Panjabis face under the settler colony of Canada. Like many other people, Panjabi have faced exclusion through various immigration policies afterward, reinforced again by the federal 1952 Immigration Act. The Act was explicit in its racist components, including giving the Minister of Citizenship power to reject non-American and European immigrants based exclusively on race/ethnicity.

In the 1950s and 60s, Panjabi families who immigrated to Canada experienced family separation, as Panjabi household breadwinners had to prove their worth economically to Canada before our families were allowed to follow them and reunite.

Today, as Palestinians attempt to flee active ethnic cleansing, Canada has again embedded exclusion in its refugee acceptance policy. Canada has capped the number to 1,000 people and made the process intensive and confusing; Canada has not announced how many people have been let in to escape the genocide. Meanwhile, the federal government has cut funding to the Gaza-based United Nations Relief and Works Agency multiple times in the last year. The most recent cuts, led by federal Minister Ahmed Hussen, would see Hussen become publicly shunned from his family, in part for perpetuating unfounded Israeli propaganda. In response to Hussen’s violent decision his cousins asked him, “Do you fear the maker you are returning to?” 

Under Ken Sim, Vancouver, which exists on occupied xʷməθkʷəy̓əm, sḵwx̱wú7mesh and səlilwətaɬ lands, has also seen an increase of violent, municipal displacements. Police and park rangers regularly displace Indigenous residents living outside, and have started to throw people’s belongings directly into garbage trucks. Sim has banged the drum for an increase in colonial cops since his mayoral campaign, which was backed by a far-right billionaire and the Vancouver Police Union.

In a statement to The Mainlander, Gill wrote:We will not stand by and watch in real time what happened to our ancestors. My Pardada Ji and the ones who came before us are the reason I stand up against discrimination of any form. Whether it is Israel’s government (backed by Canada’s complicity) committing war crimes against Palestinians or the city of Vancouver stealing from our unhoused neighbours and decamping them. We, especially as Panjabis, must speak up in solidarity.”

Like Sim, Premier David Eby’s provincial leadership can be characterized as a revival of settler colonial power.

In less than a year and a half under his leadership, the Eby NDP government has contributed to the municipal mass displacements; rejected intervening in an unregulated drug supply that continues to kill First Nations people at six times the rate of the general population; funded an industry police force who conduct militarized raids against Indigenous land defenders (and have been deployed to pro-Palestinian protests); and tried to pass Bill 34, which expands police powers to involuntarily displace people. Eby has also toyed with expanding racist and settler colonial forced detention criteria to weaponize against those who experience overdose, even though evidence is already clear this measure would result in people dying. Eby has also kept the racist Selina Robinson in his party.

“My Pardada Ji and the ones who came before us are the reason I stand up against discrimination of any form. Whether it is Israel’s government (backed by Canada’s complicity) committing war crimes against Palestinians or the city of Vancouver stealing from our unhoused neighbours and decamping them”

– Sukhi Gill (ਸੁੱਖੀ ਗਿਲ)

Canada and its provinces, including BC, have structured a system wherein Panjabi international students are exploited by a predatory recruitment pipeline that extends its claws from the Salish Sea to Jalandhar. After the students arrive, Gurdwaras have reported sending high rates of international students back to their families in body bags, as they are killed by the unregulated drug supply. And our kin involved with the unregulated drug market continue to be targets for incarceration.

Notably, neither Eby, nor Sim have joined international calls for a ceasefire, nevermind an end to the murderous settler colonial occupation of Palestine.

Gill’s confrontation with Sim occurs alongside a growing chorus of Panjabi voices in BC joining anti-colonial movements in solidarity to genuinely rectify the colonial past and present.

As we reflect on our own and our ancestral histories under colonization and facing racism, we remind ourselves to be steadfast in demanding change beyond symbols, and instead call for material redress and commitment to stopping racist and settler colonial violence. None of us are free until we all are.

ਪੰਜਾਬੀ:

9 ਫਰਵਰੀ, 2024 ਨੂੰ ਸੁੱਖੀ ਗਿੱਲ(Sukhi Gill) ਨੇ ਵੈਨਕੂਵਰ ਵਿੱਚ , ਇਥੋਂ ਦੇ ਮੇਅਰ ਕੇਨ ਸਿਮ (Ken Sim) ਨੂੰ ‘ਕਾਮਾਗਾਟਾ ਮਾਰੂ ਯਾਦਗਾਰੀ ਚਿੰਨ੍ਹ ‘ ਦੀ ਘੁੰਡ- ਚੁਕਾਈ ਮੌਕੇ ਘੇਰਿਆ। ਗਿੱਲ, ਜੋ ਕਿ ਉਸ ਸਮੇਂ ਕਾਮਾ ਗਾਟਾ ਮਾਰੂ ਜਹਾਜ਼ ਵਿੱਚ ਸਵਾਰ ਇੱਕ ਮੁਸਾਫਰ ਦੇ ਵੰਸ਼ਜ ਹਨ,ਵਜੋਂ ਸਿਮ ਨੂੰ ਇਜ਼ਰਾਈਲ ਵੱਲੋਂ ਫਲਸਤੀਨੀਆਂ  ਦੀ ਹੋ ਰਹੀ ਨਸਲਕੁਸ਼ੀ ਵਿਰੁੱਧ ਬੋਲਣ ਲਈ ਕਿਹਾ।

1914 ਵਿੱਚ, ਕਾਮਾਗਾਟਾਮਾਰੂ ਜਹਾਜ, ਜਿਸ ਵਿਚ ਬਹੁਤੇ ਪੰਜਾਬੀ ਸਿੱਖ ਯਾਤਰੀਆਂ , ਜਿੰਨਾਂ ਵਿੱਚ 39 ਪੰਜਾਬੀ ਮੁਸਲਮਾਨ ਅਤੇ ਹਿੰਦੂ ਯਾਤਰੀ ਵੀ ਸਨ, ਨੂੰ ਵੈਨਕੂਵਰ ਤੋਂ ਮੋੜ ਦਿੱਤਾ ਗਿਆ ਸੀ। 376 ਯਾਤਰੀਆਂ ਨੂੰ ਮਹੀਨਿਆਂ ਬੱਧੀ ਅੱਗੇ ਜਾਣ ਤੋਂ ਰੋਕੀ ਰੱਖਿਆ ਸੀ।

ਸਿਮ ਨੇ ਸਿਟੀ ਹਾਲ ਨੂੰ ਇਜ਼ਰਾਈਲ ਦੇ ਰੰਗਾਂ ਵਿੱਚ ਪ੍ਰਕਾਸ਼ ਕਰਨ ਦਾ ਸਮਰਥਨ ਕੀਤਾ ਹੈ, ਹਾਲਾਂਕਿ ਉਹ ਹੁਣ ਤੱਕ ਇਜ਼ਰਾਈਲੀ ਕਬਜੇ ਵਾਲੇ ਫਲਸਤੀਨ ਵਿੱਚ ਕੀਤੀਆਂ ਗਈਆਂ ਨਸਲਕੁਸ਼ੀ ਦੀਆਂ ਕਾਰਵਾਈਆਂ ‘ਤੇ ਚੁੱਪ ਹੈ। ਮੇਅਰ ਨੇ ਅਕਤੂਬਰ 2023 ਤੱਕ ਲਗਭਗ 30,000 ਫਲਸਤੀਨੀ ਲੋਕਾਂ ਦੇ ਮਾਰੇ ਜਾਣ ਤੇ ਕੋਈ ਵੀ ਚਿੰਤਾ ਜਾਂ ਹਮਦਰਦੀ ਪ੍ਰਗਟ ਨਹੀਂ ਕੀਤੀ ਹੈ।

ਇਹ ਖ਼ਬਰ ਲਿਖਦੇ ਸਮੇਂ, ਸਾਡੇ ਦਿਲ ਰਾਫਾਹ ਲਈ ਟੁੱਟਦੇ ਹਨ। ਇਜ਼ਰਾਈਲ ਨੇ 10 ਲੱਖ ਤੋਂ ਵੱਧ ਗਾਜਾ ਵਾਸੀਆਂ ਨੂੰ ਘੇਰ ਕੇ ਬੰਬਾਰੀ ਸ਼ੁਰੂ ਕਰ ਦਿੱਤੀ ਹੈ ।

ਜਦੋਂ ਗਿੱਲ ਨੇ ਸਿਮ ਨੂੰ ਫਿਲਸਤੀਨੀ ਜੀਵਨ  ਦੀ ਸਚਾਈ ਨੂੰ ਸਵੀਕਾਰ ਕਰਨ ਲਈ ਕਿਹਾ, ਤਾਂ ਸਿਮ’ ਉਥੋਂ ਖਿਸਕ ਗਿਆ।  ਉਹ ‘ਫਲਸਤੀਨੀ’ ਸ਼ਬਦ ਵੀ ਮੂੰਹੋਂ ਕੱਢਣ ਲਈ ਤਿਆਰ ਨਹੀਂ ਸੀ। ਜਦੋਂ ਗਿੱਲ  ਮੇਅਰ ਨੂੰ  ਅਖੀਰ ਵਿੱਚ ਪੁੱਛਦਾ ਹੈ, “ਪਰ ਕੀ ਤੁਸੀਂ ਵਿਸ਼ੇਸ਼ ਤੌਰ ‘ਤੇ  ‘ਫਿਲਸਤੀਨੀਆਂ ‘ ਬਾਰੇ ਕੁਝ ਕਹਿ ਸਕਦੇ ਹੋ?” ਤਾਂ ਸਿਮ ਬੜਾ ਅਸੰਗਤ ਜਿਹਾ ਜਵਾਬ ਦਿੰਦਾ ਹੈ “ਹਰੇਕ ਦੀ ਤਰਾਂ” ਅਤੇ ਉਹ ਤੇਜ਼ੀ ਨਾਲ ਚੱਕਰ ਕੱਟ ਕੇ ਉਥੋਂ ਭੱਜਣਾ ਸ਼ੁਰੂ ਕਰ ਦਿੰਦਾ ਹੈ।

ਗਿੱਲ ਦੇ ਮਰਹੂਮ ਪੜਦਾਦਾ ਜੀ ਸ.ਜੀਵਨ ਸਿੰਘ ਗਿੱਲ  ਕਾਮਾਗਾਟਾਮਾਰੂ ਦੇ ਯਾਤਰੀ ਸਨ। ਬੀਤੇ ਦਿਨੀਂ  ਇੱਕ ਭਾਸ਼ਣ ਦੌਰਾਨ, ਗਿੱਲ ਨੇ ਉਹ ਤੱਥ ਸਾਂਝਾ ਕੀਤਾ ਕਿ ਉਸਦੇ ਪੜਦਾਦਾ ਜੀ ਨੇ ਵੈਨਕੂਵਰ ਜਾਣ ਤੋਂ ਪਹਿਲਾਂ, ਪੰਜਾਬ ਵਿੱਚ ਆਪਣੀ ਜ਼ਮੀਨ ਵੇਚ ਕੇ  $200 ,ਉਸ ਰਕਮ ਦੀ ਅਦਾਇਗੀ ਲਈ ਇੱਕਠਾ ਕੀਤਾ ਸੀ ,ਜੋ ਕੇਨੈਡਾ ਵਿੱਚ ਦਾਖ਼ਲ ਹੋਣ ਲਈ “ਏਸ਼ੀਆਟਿਕ” ਮੰਨੇ ਜਾਣ ਵਾਲੇ ਪ੍ਰਵਾਸੀਆਂ ਨੂੰ ‘ਟੈਕਸ’ ਦੇ ਰੂਪ ਵਿੱਚ ਦੇਣੀ ਪੈਂਦੀ ਸੀ। ਜੀਵਨ ਸਿੰਘ ਕਾਮਾਗਾਟਾਮਾਰੂ ਤੋਂ ਵਾਪਸੀ ਦੇ ਸਫ਼ਰ ਦੇ ਇੱਕ ਪੜਾਅ ਦੌਰਾਨ ਬਚ ਨਿਕਲੇ ਸਨ। ਗਿੱਲ ਦੇ ਅਨੁਸਾਰ, ਜਦੋਂ ਕਾਮਾ ਗਾਟਾ ਮਾਰੂ ਜਹਾਜ਼ ਕਲਕੱਤਾ ਵਾਪਸ ਆਇਆ ਤਾਂ ਉਸ ਦੇ ਪੜਦਾਦਾ ਮਾਰੇ ਗਏ ਜਾਂ ਕੈਦ ਹੋਏ ਯਾਤਰੀਆਂ ਵਿੱਚੋਂ ਇੱਕ ਨਹੀਂ ਸੀ।

ਬੇਦਖਲੀ ਦੇ ਇਸ ਘਟਨਾਕ੍ਰਮ ਨੇ ਪੰਜਾਬੀਆਂ ਵਿਚ ਨਿਰਾਸ਼ਾ ਪੈਦਾ ਕੀਤੀ ਅਤੇ ਪ੍ਰਵਾਸੀ ਚੇਤਨਾ ਨੂੰ ਜਗਾਇਆ।  ਪੰਜਾਬੀਆਂ    ਨੇ ਮਹਿਸੂਸ ਕੀਤਾ ਕਿ ਉਹ ਆਪਣੇ ਹਮਰੁਤਬਾ ਗੋਰੇ ਸਾਥੀਆਂ  ਦੇ ਮੁਕਾਬਲੇ ਬਸਤੀਵਾਦੀ ਬ੍ਰਿਟਿਸ਼ ਸਾਮਰਾਜ ਦੇ ਅਧੀਨ ਨਸਲਵਾਦ ਦੇ ਦੋਹਰੇ ਮਾਪਦੰਡਾਂ ਦਾ ਸ਼ਿਕਾਰ ਹਨ।ਇਸਨੇ ਪੰਜਾਬ ਵਿਚ  ਬਸਤੀਵਾਦ ਵਿਰੋਧੀ ,ਗ਼ਦਰ ਲਹਿਰ  ਦੀ ਰਫ਼ਤਾਰ ਨੂੰ ਵੀ ਤੇਜ਼  ਕੀਤਾ ਜਿਸ ਨੇ ਅੱਗੋਂ ਟਰਟਲ ਆਈਲੈਂਡ ਦੇ ਪੱਛਮੀ ਤੱਟ ‘ਤੇ, ਵੈਨਕੂਵਰ ਅਤੇ ਸਾਨ ਫਰਾਂਸਿਸਕੋ ਦੇ ਖਾੜੀ ਖੇਤਰ ਵਿੱਚ, ਅਤੇ ਭਾਰਤ ਵਿਚਲੇ ਬਸਤੀਵਾਦ ਨੂੰ ਖਤਮ ਕਰਨ ਵਿੱਚ ਯੋਗਦਾਨ ਪਾਇਆ।

ਕਾਮਾਗਾਟਾ ਮਾਰੂ ਦੀ ਯਾਦ ਵਿਚ ਬਣੇ ਸਥਾਨ ‘ਤੇ, ਬਰਾਰਡ ਇਨਲੇਟ (Burrard Inlet) ਦੇ ਨੇੜੇ ਨਵਾਂ  ਚਿੰਨ੍ਹ ਸਥਾਪਿਤ ਕਰਨਾ ,ਅਲਹਿਦਗੀ ਦਾ ਸ਼ਿਕਾਰ ਹੋਏ ਪੰਜਾਬੀ ਪ੍ਰਵਾਸੀਆਂ  ਦੇ ਨੁਕਸਾਨ ਦੀ ਇੱਕ ਮਹੱਤਵਪੂਰਨ ਅਤੇ ਜਾਇਜ਼ ਮਾਨਤਾ ਹੈ – ਪਰ ਇਹ ਕਾਰਜ ਵੱਖ-ਵੱਖ ਰੂਪਾਂ ਵਿੱਚ ਜਾਰੀ ਬਸਤੀਵਾਦੀ ਹਿੰਸਾ ਵਿੱਚ ਸ਼ਮੂਲੀਅਤ ਅਤੇ ਸਮਰਥਨ ਦਾ ਬਹਾਨਾ ਹਰਗਿਜ਼ ਨਹੀਂ ਹੋ ਸਕਦਾ।

ਸੁੱਖੀ ਗਿੱਲ,ਸਾਡੇ ਦੇਸ਼ ਦੇ ਬਸਤੀਵਾਦ ਵਿਰੋਧੀ ਸੰਘਰਸ਼ ਨੂੰ ਫਿਲਸਤੀਨ ਨਾਲ ਜੋੜਨ ਵਾਲਾ  ਇਕੱਲਾ ਸਥਾਨਕ ਪੰਜਾਬੀ ਨਹੀਂ ਹੈ।

ਬਹੁਤ ਸਾਰੇ ਪੰਜਾਬੀਆਂ ਨੇ ਇਸ ਰੈਲੀ ਵਿੱਚ ਸ਼ਿਰਕਤ ਕੀਤੀ,ਜਿਸਦੀ ਅਗਵਾਈ ਐਨ ਡੀ ਪੀ  ਸੇਲੀਨਾ ਰੌਬਿਨਸਨ  ਨੇ ਕੀਤੀ, ਅਤੇ ਰੈਲੀ ਖੁੱਲ੍ਹੇਆਮ ਟੈਰਾ ਨੁਲੀਅਸ ਰਾਜਨੀਤੀ  ਨੂੰ ਉਤਸ਼ਾਹਿਤ ਕਰਨ ਵਾਲੀ ਸੀ ।

ਅਨਮੋਲ ਸਵੈਚ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਬਸਤੀਵਾਦੀ ਹਿੰਸਾ ਨੂੰ ਪੰਜਾਬ ਵਿੱਚ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਨਾਲ ਜੋੜਿਆ,ਜਿੱਥੇ ਬ੍ਰਿਟਿਸ਼ ਬਸਤੀਵਾਦੀ ਫੌਜ ਨੇ ਇੱਕ ਨਿਹੱਥੀ ਭੀੜ ‘ਤੇ ਗੋਲੀਆਂ ਚਲਾਈਆਂ। ਸੈਂਕੜੇ ਲੋਕ ਮਾਰੇ ਗਏ। ਉਸਨੇ ਰੌਬਿਨਸਨ ਨੂੰ “ਨਸਲਕੁਸ਼ੀ ਲਈ ਇੱਕ ਚੀਅਰਲੀਡਰ” ਕਿਹਾ। ਟਾਈਸਨ ਸਿੰਘ (Tyson Singh) ਨੇ ਸਾਬਕਾ ਮੇਨਲੈਂਡਰ ਟੁਕੜੇ ਵਿੱਚ ਸੰਬੋਧਨ ਕਰਦਿਆਂ, ਅੰਤਰਰਾਸ਼ਟਰੀ ਬਸਤੀਵਾਦ ਦੇ ਮੌਜੂਦਾ ਰੂਪ ਨੂੰ ਅਲ ਨਕਬਾ Al Nakba (1948) ਤੋਂ ਪਹਿਲਾਂ ਓਵਰਲੈਪਿੰਗ ਬਸਤੀਵਾਦੀ  ਸ਼ਕਤੀਆਂ ਨਾਲ ਜੋੜਿਆ ,ਜਿਨ੍ਹਾਂ  ਨੇ ਕਦੇ ਪੰਜਾਬ ਅਤੇ ਫਲਸਤੀਨ ਦੀ ਵੰਡ ਕਰਨ ਵਿਚ ਭੂਮਿਕਾ ਅਦਾ ਕੀਤੀ ਸੀ। ਉਦਾਹਰਣ ਦੇ ਤੌਰ ਤੇ “ਹਿੰਸਕ ” ਸਰਹੱਦਾਂ, 1947 ਵਿੱਚ ਲਾਗੂ ਕੀਤੀਆਂ ਗਈਆਂ ਸਨ। ਫਿਲਸਤੀਨੀ ਏਕਤਾ  ਨੂੰ ਦਰਸਾਉਣ ਲਈ  ਸਮਾਗਮਾਂ ਵਿੱਚ ਨਿਯਮਿਤ ਤੌਰ ‘ਤੇ ਗੁਰਮੁਖੀ ਲਿੱਪੀ ਵਰਤੀ ਜਾਂਦੀ ਹੈ। ਵੈਨਕੂਵਰ ਦੀ ਬੰਦਰਗਾਹ ਨੂੰ ਬੰਦ ਕਰਨ ਵਾਲੀ ਹਾਲੀਆ ਟਰੱਕਰ ਦੀ  ਰੈਲੀ ਵੀ ਇਹਨਾਂ ਸਮਾਗਮਾਂ ਵਿੱਚ ਸ਼ਾਮਿਲ ਹੈ।

ਪੰਜਾਬੀ ਪ੍ਰਵਾਸੀ, ਵੈਨਕੂਵਰ ਤੋਂ ਬਾਹਰਲੇ ਖੇਤਰਾਂ ਵਿੱਚ ਵਸਦੇ ਫਲਸਤੀਨੀਆਂ ਨਾਲ ਖੜੇ ਹੋਏ ਹਨ। ਇਸ ਦੇ ਸਮਰਥਨ  ਵਿੱਚ ਬਰੈਂਪਟਨ  ਨੌਜਵਾਨ ਸਪੋਰਟ ਨੈੱਟਵਰਕ ਵੀ ਸ਼ਾਮਲ ਹੈ।

2023 ਵਿੱਚ ਬੰਦੀ ਛੋੜ ਦਿਵਸ ਦੇ ਮੌਕੇ ਉੱਤੇ, ਏ ਕੇ (AK Sid) ਸਿਦ ਨੇ ਲਿਖਿਆ:

ਇਨਕਲਾਬ ਅਤੇ ਇਤਿਫਾਦਾ ਦੋ ਵੰਨ-ਸੁਵੰਨੇ ਸੱਭਿਆਚਾਰਾਂ ਦੇ ਦਿਲ ਵਿੱਚ ਧੜਕਦੀਆਂ ਮਿੱਠੀਆਂ ਰੂਹਾਨੀ ਧੁਨਾਂ ਵਾਂਗ ਹਨ ਜੋ ਇੱਕੋ ਸਮੇਂ ਵਿਰੋਧ ਅਤੇ ਲਚਕੀਲੇਪਣ ਦੇ ਗੀਤ ਅਲਾਪਦੀਆਂ ਹਨ।

ਇਨਕਲਾਬ ਦਾ  ਭਾਵ ਹੈ- ਕ੍ਰਾਂਤੀ।ਇਸ ਕ੍ਰਾਂਤੀ ਦੀ ਨਬਜ ,ਪੰਜਾਬੀ ਇਤਿਹਾਸ ਵਿਚਲੀ ਆਜ਼ਾਦੀ ਦੀ ਤਾਂਘ ਦੇ ਨਾਲ-ਨਾਲ ਚਲਦੀ ਹੈ। ਇਹ ਇਤਿਹਾਸ ,ਜਿਸ ਦੇ ਨਿਰਮਾਤਾ ਬਹੁਤ ਸਾਰੇ ਦੱਬੇ-ਕੁਚਲੇ ਲੋਕ ਹਨ,ਦੀ ਇਕਸੁਰਤਾ ਦਾ ਤਰਾਨਾ ਹੈ।ਇਹਨਾਂ ਲੋਕਾਂ ਨੇ ਬਸਤੀਵਾਦੀ ਜ਼ੰਜੀਰਾਂ ਨੂੰ ਚੁਣੌਤੀ ਦੇਣ ਦਾ ਹੌਸਲਾ ਕੀਤਾ ਹੈ। ਸੰਸਾਰ ਦੇ ਦੂਜੇ ਪਾਸੇ, ਇੰਤਿਫਾਦਾ- ਜਿਸਦਾ ਭਾਵ ਹੈ-ਬਗਾਬਤ, ਫਿਲਸਤੀਨੀਆਂ ਦੀ ਤੀਬਰ ਵਿਦਰੋਹ ਦੀ ਭਾਵਨਾ ਨੂੰ ਦਰਸਾਉਂਦਾ ਹੈ।ਇਹ ਸਵੈ- ਪ੍ਰਤਿਗਿਆ ਦਾ ਬੇਰੋਕ ਜਜ਼ਬਾ ਹੈ,ਜੋ ਵਿਸ਼ਵ -ਪ੍ਰਤੀਰੋਧ ਦੇ ਪ੍ਰਸੰਗ ਵਿੱਚ ਗਾਈ ਜਾਣ ਵਾਲੀ  ਸਦੀਵੀ ਗਾਥਾ ਵਾਂਗ ਹੈ।

ਪੰਜਾਬੀ ਲੋਕ ਲੰਮੇਂ ਸਮੇਂ ਤੋਂ ਅਵਾਜ਼ ਉਠਾ ਰਹੇ ਹਨ ਕਿ ਜੇਕਰ ਮੁਆਫ਼ੀ ਮੰਗਣ ਵਾਲੀਆਂ ਸੰਸਥਾਵਾਂ ਵੱਲੋਂ  ਹਿੰਸਾ ਅਤੇ ਬੇਇਨਸਾਫ਼ੀ ਦੀ ਪ੍ਰੰਪਰਾ ਜਾਰੀ ਰੱਖੀ ਜਾਂਦੀ ਹੈ ਤਾਂ ਕਾਮਾਗਾਟਾਮਾਰੂ ਕਾਂਡ ਲਈ ਮੁਆਫ਼ੀ ਮੰਗਣੀ ਮਗਰਮੱਛ ਦੇ ਹੰਝੂ ਵਹਾਉਣ ਵਾਲੀ ਗੱਲ ਹੈ।

ਹਰਸ਼ਾ ਵਾਲੀਆ  ਨੇ 2008 ਵਿਚ  ਸਰੀ ਵਿੱਚ ਗਦਰੀ ਬਾਬਿਆਂ ਦੇ  ਮੇਲੇ ਵਿੱਚ ਸਟੀਫਨ ਹਾਰਪਰ ਵੱਲੋਂ ਕਥਿਤ ਤੌਰ ‘ਤੇ ਮੰਗੀ ਮੁਆਫ਼ੀ ਦੇ ਜਵਾਬ ਵਿੱਚ ਲਿਖਿਆ ਸੀ ਕਿ “ਪ੍ਰਤੀਕਵਾਦ ਦੀ ਰਾਜਨੀਤੀ… ਕੈਨੇਡੀਅਨ ਬਹੁ-ਸੱਭਿਆਚਾਰਵਾਦ ਅਤੇ ਪਰਉਪਕਾਰ ਦਾ ਦਿਖਾਵਾ ਕਰਦੀ ਹੈ ਜਦਕਿ ਅਸਲ ਵਿੱਚ ਇਹ  ਇਸਨੂੰ ਢਾਹ ਲਾਉਣ ਦਾ ਇੱਕ ਲੁਕਵਾਂ ਤਰੀਕਾ ਹੈ।”

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 2016 ਵਿੱਚ ਕਾਮਾ ਗਾਟਾ ਮਾਰੂ ਘਟਨਾ ਵਿਚ ਕੈਨੇਡਾ ਦੀ ਭੂਮਿਕਾ ਲਈ ਮੁਆਫੀ ਮੰਗਣ ਤੋਂ ਬਾਅਦ, ਸੁੱਖੀ ਘੁੰਮਣ ਨੇ ਪੁੱਛਿਆ, “ਇਸ ਮੁਆਫ਼ੀ ਦਾ ਕੀ ਮਤਲਬ ਰਹਿ ਜਾਂਦਾ ਹੈ, ਜੇਕਰ ਅੱਜ ਵੀ ਸੰਘੀ ਅਤੇ ਸੂਬਾਈ ਸਰਕਾਰਾਂ ਦੇ ਹੁੰਦਿਆਂ ਕਮਜ਼ੋਰ ਭਾਈਚਾਰਿਆਂ ਨੂੰ  ਕੈਨੇਡਾ ਵਿੱਚ ਬੇਦਖਲੀ, ਵਿਤਕਰੇ ਅਤੇ ਨਸਲਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ?”

ਘੁਮਾਣ, ਜਿਸ ਦੇ ਪੜਦਾਦਾ ਹਰਨਾਮ ਸਿੰਘ ਵੀ ਇਸ ਜਹਾਜ਼ ਵਿੱਚ ਯਾਤਰੀ ਸਨ, ਨੇ ਲਿਖਿਆ, “ਇਹ ਮੁਆਫੀ ਉਦੋਂ ਤੱਕ ਅਰਥਹੀਣ ਹੈ ਜਦੋਂ ਤੱਕ ਕੈਨੇਡਾ ਦੇ ਕਮਜ਼ੋਰ ਅਤੇ ਹਾਸ਼ੀਆਗਤ ਲੋਕਾਂ ਪ੍ਰਤੀ ਹਮਦਰਦੀ ਭਰੀ ਸੁਹਿਰਦ ਪਹੁੰਚ ਨਹੀਂ ਅਪਣਾਈ ਜਾਂਦੀ ।”

ਵਿਸਥਾਪਨ ਅਤੇ ਹਿੰਸਾ ਵਜੋਂ ਵੱਖ ਹੋਣਾ

ਕਾਮਾਗਾਟਾ ਮਾਰੂ ਘਟਨਾ ਦੀ ਤੋਂ ਆਪਣੇ ਆਪ ਨੂੰ ਵੱਖ ਕਰ ਲੈਣਾ ਉਸ ਨਸਲਵਾਦੀ ਨੀਤੀ ਦਾ ਅੰਤ ਨਾ ਤਾਂ ਹੈ ਅਤੇ ਨਾ ਹੀ ਸੀ, ਜਿਸ ਅਧੀਨ ਬਹੁਤ ਸਾਰੇ ਹੋਰ ਲੋਕਾਂ ਦੀ ਤਰ੍ਹਾਂ, ਪੰਜਾਬੀਆਂ ਨੂੰ ਫੈਡਰਲ ਇਮੀਗ੍ਰੇਸ਼ਨ ਐਕਟ ,1952 ਦੁਆਰਾ ਅਤੇ ਬਾਅਦ ਵਿੱਚ ਵੱਖ-ਵੱਖ ਇਮੀਗ੍ਰੇਸ਼ਨ ਨੀਤੀਆਂ ਦੁਆਰਾ ਬੇਦਖ਼ਲੀ ਦਾ ਸਾਹਮਣਾ ਕਰਨਾ ਪਿਆ। ਇਹ ਐਕਟ ਆਪਣੇ ਨਸਲਵਾਦੀ ਭਾਵਾਂ ਲਈ ਸਪਸ਼ਟ ਸੀ, ਜਿਸ ਵਿੱਚ ਨਾਗਰਿਕਤਾ ਮੰਤਰੀ ਦੁਆਰਾ ਗੈਰ-ਅਮਰੀਕੀ ਅਤੇ ਯੂਰਪੀਅਨ ਪ੍ਰਵਾਸੀਆਂ ਨੂੰ ਸਿਰਫ਼ ਨਸਲ/ਜਾਤੀ ਦੇ ਅਧਾਰ ‘ਤੇ ਰੱਦ ਕਰਨ ਦੀ ਸ਼ਕਤੀ ਦੇਣਾ ਸ਼ਾਮਲ ਹੈ।

1950 ਅਤੇ 60 ਦੇ ਦਹਾਕੇ ਵਿੱਚ, ਕੈਨੇਡਾ ਵਿੱਚ ਪਰਵਾਸ ਕਰਨ ਵਾਲੇ ਪੰਜਾਬੀ ਪਰਿਵਾਰਾਂ ਨੇ ਪਰਿਵਾਰਕ ਅਲਹਿਦਗੀ ਦਾ ਅਨੁਭਵ ਕੀਤਾ, ਕਿਉਂਕਿ ਪਰਿਵਾਰਾਂ ਦਾ ਪਾਲਣ ਕਰਨ ਅਤੇ ਮੁੜ ਇਕੱਠੇ ਰਹਿਣ ਦੀ ਇਜਾਜ਼ਤ ਪ੍ਰਾਪਤ ਕਰਨ ਤੋਂ ਪਹਿਲਾਂ ਪੰਜਾਬੀਆਂ ਨੂੰ  ਆਰਥਿਕ ਤੌਰ ‘ਤੇ ਕੈਨੇਡਾ ਵਿੱਚ ਆਪਣੀ ਉਪਯੋਗਤਾ ਸਾਬਤ ਕਰਨੀ ਪੈਂਦੀ ਸੀ।

ਅੱਜ, ਜਦੋਂ ਫ਼ਲਸਤੀਨੀ ਸਰਗਰਮ ਨਸਲੀ ਸਫ਼ਾਈ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕੈਨੇਡਾ ਨੇ ਉਹਨਾਂ ਲਈ ਆਪਣੀ ਸ਼ਰਨਾਰਥੀ ਨੀਤੀ ਵਿੱਚ ਬੇਦਖਲੀ ਦੀ ਨੀਤੀ ਨੂੰ ਸ਼ਾਮਲ ਕੀਤਾ ਹੈ। ਕੈਨੇਡਾ ਨੇ ਇਸ ਸੰਖਿਆ ਨੂੰ 1,000 ਲੋਕਾਂ ਤੱਕ ਸੀਮਤ ਕਰ ਦਿੱਤਾ ਹੈ ਅਤੇ ਪ੍ਰਕਿਰਿਆ ਨੂੰ ਤੀਬਰ ਅਤੇ ਗੁੰਝਲਦਾਰ ਬਣਾ ਦਿੱਤਾ ਹੈ। ਕੈਨੇਡਾ ਨੇ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਨਸਲਕੁਸ਼ੀ ਤੋਂ ਬਚਣ ਲਈ ਕਿੰਨੇ ਲੋਕਾਂ ਨੂੰ ਸ਼ਰਣ ਦਿੱਤੀ ਗਈ ਹੈ? ਇਸ ਦੌਰਾਨ, ਸੰਘੀ ਸਰਕਾਰ ਨੇ ਪਿਛਲੇ ਸਾਲ ਵਿੱਚ ਗਾਜ਼ਾ-ਅਧਾਰਤ ਸੰਯੁਕਤ ਰਾਸ਼ਟਰ ਰਾਹਤ  ਕਾਰਜ ਏਜੰਸੀ  ਦੇ ਫੰਡਾਂ ਵਿੱਚ ਕਈ ਵਾਰ ਕਟੌਤੀ ਕੀਤੀ ਹੈ। ਸਭ ਤੋਂ ਤਾਜ਼ਾ ਕਟੌਤੀਆਂ, ਫੈਡਰਲ ਮੰਤਰੀ ਅਹਿਮਦ ਹੁਸੈਨ ਲਈ ਹੋਈਆਂ ਹਨ । ਹੁਸੈਨ ਨੂੰ  ਇਜ਼ਰਾਈਲੀ  ਪ੍ਰਚਾਰ ਨੂੰ ਜਾਰੀ ਰੱਖਣ ਕਾਰਨ, ਆਪਣੇ ਪਰਿਵਾਰ ਤੋਂ ਜਨਤਕ ਤੌਰ ‘ਤੇ ਦੂਰ ਕਰ ਦਿੱਤਾ ਗਿਆ। ਹੁਸੈਨ ਦੇ ਹਿੰਸਕ ਫੈਸਲੇ ਦੇ ਜਵਾਬ ਵਿੱਚ ਉਸਦੇ ਚਚੇਰੇ ਭਰਾਵਾਂ ਨੇ ਉਸਨੂੰ ਪੁੱਛਿਆ, “ਕੀ ਤੁਸੀਂ ਉਸ ਨਿਰਮਾਤਾ ਤੋਂ ਡਰਦੇ ਹੋ ,ਜਿਸ ਕੋਲ ਤੁਸੀਂ ਵਾਪਸ ਆਉਣਾ ਹੈ?

ਕੇਨ ਸਿਮ ਦੇ ਅਧੀਨ, ਵੈਨਕੂਵਰ, ਜੋ ਕਿ ਕਬਜ਼ੇ ਵਾਲੇ ਮਸ਼ਕੈਮ(Musqueam), ਸਕੈਮਿਸ਼(Squamish) ਅਤੇ ਤਸਲੈਲ ਵਾਟੁਥ(Tsleil-Waututh lands) ਦੀ ਧਰਤੀ ‘ਤੇ ਮੌਜੂਦ ਹੈ, ਵਿੱਚ ਵੀ ਹਿੰਸਕ, ਮਿਉਂਸਪਲ ਵਿਸਥਾਪਨ ਵਿੱਚ ਵਾਧਾ ਦੇਖਿਆ ਹੈ। ਪੁਲਿਸ ਅਤੇ ਪਾਰਕ ਰੇਂਜਰਾਂ ਨੇ ਨਿਯਮਿਤ ਤੌਰ ‘ਤੇ ਬਾਹਰ ਰਹਿੰਦੇ ਆਦਿਵਾਸੀ ਵਸਨੀਕਾਂ ਨੂੰ ਉਜਾੜ ਦਿੱਤਾ ਹੈ, ਅਤੇ ਲੋਕਾਂ ਦਾ ਸਮਾਨ ਸਿੱਧਾ ਕੂੜੇ ਦੇ ਟਰੱਕਾਂ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ਹੈ। ਇੱਕ ਸੱਜੇ ਪੱਖੀ ਅਰਬਪਤੀ ਅਤੇ ਵੈਨਕੂਵਰ ਪੁਲਿਸ ਯੂਨੀਅਨ ਦੁਆਰਾ ਸਮਰਥਨ ਪ੍ਰਾਪਤ ਸਿਮ ਨੇ ਆਪਣੀ ਮੇਅਰ ਮੁਹਿੰਮ ਤੋਂ ਬਾਅਦ ਬਸਤੀਵਾਦੀ ਪੁਲਿਸ ਵਿੱਚ ਵਾਧਾ ਕਰਨ ਲਈ ਢੰਢੋਰਾ ਪਿੱਟਿਆ ਹੈ।

ਦਿ ਮੇਨਲੈਂਡਰ ਨੂੰ ਦਿੱਤੇ ਇੱਕ ਬਿਆਨ ਵਿੱਚ, ਗਿੱਲ ਨੇ ਲਿਖਿਆ: “ਅਸੀਂ ਵਾਸਤਵਿਕ ਸਮੇਂ ਵਿੱਚ ਖੜ੍ਹੇ ਨਹੀਂ ਹੋਵਾਂਗੇ ਅਤੇ ਨਾ ਹੀਂ ਦੇਖਾਂਗੇ ਕਿ ਸਾਡੇ ਪੁਰਖਿਆਂ ਨਾਲ ਕੀ ਹੋਇਆ ਸੀ? ਮੇਰੇ ਪੜਦਾਦਾ ਜੀ ਅਤੇ ਸਾਡੇ ਤੋਂ ਪਹਿਲਾਂ ਆਏ ਲੋਕਾਂ ਕਾਰਨ ਮੈਂ ਕਿਸੇ ਵੀ ਰੂਪ ਦੇ ਵਿਤਕਰੇ ਵਿਰੁੱਧ ਖੜ੍ਹਾ ਹਾਂ। ਭਾਵੇਂ ਇਹ ਇਜ਼ਰਾਈਲ ਦੀ ਸਰਕਾਰ ਹੈ (ਕੈਨੇਡੀਅਨ ਸਰਕਾਰ ਦੁਆਰਾ ਸਮਰਥਤ) ਜੋ ਫਲਸਤੀਨੀਆਂ ਦੇ ਵਿਰੁੱਧ ਜੰਗੀ ਅਪਰਾਧ ਕਰ ਰਹੀ ਹੈ ਜਾਂ ਵੈਨਕੂਵਰ ਸ਼ਹਿਰ ,ਜੋ ਸਾਡੇ ਗੁਆਂਢੀਆਂ ਨੂੰ ਬੇਘਰ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਕੈਂਪਾਂ ਚੋਂ ਬਾਹਰ ਕੱਢ ਰਿਹਾ ਹੈ। ਸਾਨੂੰ, ਖਾਸ ਕਰਕੇ ਪੰਜਾਬੀ ਹੋਣ ਦੇ ਨਾਤੇ,ਇਕਜੁੱਟਤਾ ਨਾਲ ਅਵਾਜ਼ ਉਠਾਉਣੀ ਚਾਹੀਦੀ ਹੈ।”

ਸਿਮ ਦੀ ਤਰ੍ਹਾਂ, ਪ੍ਰੀਮੀਅਰ ਡੇਵਿਡ ਏਬੀ ਦੀ ਸੂਬਾਈ ਲੀਡਰਸ਼ਿਪ ਨੂੰ ਵੀ ਬਸਤੀਵਾਦੀ ਸ਼ਕਤੀ ਦੀ ਪੁਨਰ ਸੁਰਜੀਤੀ ਵਜੋਂ ਪੇਸ਼ ਕੀਤਾ ਜਾ ਸਕਦਾ ਹੈ।

ਉਸਦੀ ਅਗਵਾਈ ਹੇਠ ਡੇਢ ਸਾਲ ਤੋਂ ਵੀ ਘੱਟ ਸਮੇਂ ਵਿੱਚ, ਐਬੇ ਦੀ ਐਨ.ਡੀ.ਪੀ. ਸਰਕਾਰ ਨੇ ਮਿਉਂਸਪਲ ਜਨਤਕ ਵਿਸਥਾਪਨ ਵਿੱਚ ਯੋਗਦਾਨ ਪਾਇਆ ਹੈ। ਇੱਕ ਗੈਰ-ਨਿਯੰਤ੍ਰਿਤ ਨਸ਼ੀਲੇ ਪਦਾਰਥ ਦੀ ਸਪਲਾਈ ਵਿੱਚ ਦਖਲ ਦੇਣ ਤੋਂ ਕਿਨਾਰਾ ਕੀਤਾ ਗਿਆ ਹੈ ,ਜੋ ਫ਼ਸਟ ਨੇਸ਼ਨ ਦੇ ਲੋਕਾਂ ਨੂੰ ਕੁਦਰਤੀ ਮੌਤ ਤੋਂ ਛੇ ਗੁਣਾ ਵੱਧ ਦਰ ‘ਤੇ ਮਾਰਨਾ ਜਾਰੀ ਰੱਖਦਾ ਹੈ।  ਸਰਕਾਰ ਨੇ ਇੱਕ ਉਦਯੋਗ ਪੁਲਿਸ ਬਲ ਨੂੰ ਫੰਡ ਵਜੋਂ ਮੁਹੱਈਆ ਕਰਵਾਇਆ ਹੈ ਜੋ ਸਵਦੇਸ਼ੀ ਭੂਮੀ ਰੱਖਿਆ ਕਰਨ ਵਾਲਿਆਂ  ਵਿਰੁੱਧ ਫੌਜੀ ਛਾਪੇਮਾਰੀ ਕਰਦਾ ਹੈ (ਅਤੇ ਉਸ ਨੂੰ  ਫਲਸਤੀਨੀ ਪੱਖੀ ਵਿਰੋਧ ਪ੍ਰਦਰਸ਼ਨਾਂ ਲਈ ਤਾਇਨਾਤ ਕੀਤਾ ਗਿਆ ਹੈ) ਬਿੱਲ  ਨੰਬਰ 34 ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ , ਜੋ ਲੋਕਾਂ ਨੂੰ ਅਣਇੱਛਤ ਤੌਰ ‘ਤੇ ਉਜਾੜਨ ਲਈ ਪੁਲਿਸ ਸ਼ਕਤੀਆਂ ਦਾ ਵਿਸਤਾਰ ਕਰਦਾ ਹੈ। ਈਬੀ ,ਨਸ਼ੇ ਦੀ  ਓਵਰਡੋਜ਼ ਲੈਣ ਵਾਲਿਆਂ ਵਿਰੁੱਧ ਹਥਿਆਰ ਬਣਾਉਣ ਲਈ ਨਸਲਵਾਦੀ ਅਤੇ ਬਸਤੀਵਾਦੀ  ਨਜ਼ਰਬੰਦੀ ਦੇ ਮਾਪਦੰਡਾਂ ਦੇ ਵਿਸਥਾਰ ਨਾਲ ਵੀ ਖੇਡਿਆ ਹੈ। ਹਾਲਾਂਕਿ ਸਪੱਸ਼ਟ ਸਬੂਤ  ਮੌਜੂਦ ਹਨ ਕਿ ਇਸ ਉਪਾਅ ਦੇ ਨਤੀਜੇ ਵਜੋਂ ਲੋਕਾਂ ਦੀ ਮੌਤ ਹੋਵੇਗੀ। ਈਬੀ ਨੇ ਨਸਲਵਾਦੀ  ਸੇਲੀਨਾ ਰੌਬਿਨ ਸਨ  ਨੂੰ ਵੀ ਆਪਣੀ ਪਾਰਟੀ ਵਿੱਚ ਥਾਂ ਦਿੱਤੀ ਹੈ।

ਕੈਨੇਡਾ ਅਤੇ ਇਸਦੇ ਪ੍ਰਾਂਤਾਂ(ਬੀ.ਸੀ. ਸਮੇਤ) ਨੇ ਇੱਕ ਸਿਸਟਮ ਦਾ ਨਿਰਮਾਣ  ਕੀਤਾ ਹੈ ,ਜਿਸ ਵਿੱਚ ਪੰਜਾਬ ਤੋਂ ਗਏ ਵਿਦਿਆਰਥੀਆਂ ਦਾ ਪਾਈਪਲਾਈਨ ਦੀ ਇੱਕ ਭਰਤੀ,”ਪਰੀਡੈਟਰੀ ਰਿਕਰੂਟਮੈਂਟਮੈਂਟ”ਦੁਆਰਾ ਸ਼ੋਸ਼ਣ ਕੀਤਾ ਜਾਂਦਾ ਹੈ ,ਅਤੇ ਜੋ ਸੈਲਿਸ਼ ਸਾਗਰ ਤੋਂ ਜਲੰਧਰ ਤੱਕ ਆਪਣੇ ਪੰਜੇ ਫੈਲਾਉਂਦੀ ਹੈ। ਵਿਦਿਆਰਥੀਆਂ ਦੇ ਆਉਣ ਤੋਂ ਬਾਅਦ, ਰਿਪੋਰਟ ਹੈ ਕਿ ਗੁਰਦੁਆਰਿਆਂ  ਨੇ ਉੱਚ ਦਰਾਂ ‘ਤੇ ਇਹਨਾਂ ਮ੍ਰਿਤਕ ਵਿਦਿਆਰਥੀਆਂ ਨੂੰ ਬਾਡੀ ਬੈਗਾਂ  ਵਿੱਚ ,ਉਹਨਾਂ ਦੇ ਪਰਿਵਾਰਾਂ  ਨੂੰ ਸੌਂਪਣ ਲਈ ਵਾਪਸ  ਭੇਜਿਆ ਹੈ, ਜੋ ਗੈਰ-ਨਿਯੰਤ੍ਰਿਤ ਡਰੱਗ ਸਪਲਾਈ ਦੁਆਰਾ ਮਾਰੇ ਗਏ ਹਨ ।ਸਾਡੇ ਰਿਸ਼ਤੇਦਾਰ ਨਸ਼ੀਲੇ ਪਦਾਰਥਾਂ ਦੀ ਨਾਲ ਜੁੜੇ ਇਸ ਅਨਿਯਮਿਤ ਕਾਰੋਬਾਰ ਦਾ ਲਗਾਤਾਰ ਨਿਸ਼ਾਨਾ ਬਣ ਰਹੇ ਹਨ।

ਗੌਰ ਤਲਬ ਹੈ, ਨਾ ਤਾਂ ਈਬੀ, ਅਤੇ ਨਾ ਹੀ ਸਿੰਮ ਨੇ ਖਾਸ ਤੌਰ ‘ਤੇ, ਫ਼ਲਸਤੀਨ ਜੰਗਬੰਦੀ ਲਈ ਅੰਤਰਰਾਸ਼ਟਰੀ ਸੱਦਿਆਂ ਵਿੱਚ ਸ਼ਾਮਲ ਹੋਏ ਅਤੇ ਨਾ ਹੀ ਬਸਤੀਵਾਦੀ ਕਬਜ਼ੇ ਨੂੰ ਖਤਮ ਕਰਨ ਦੀ ਕੋਈ ਗੱਲ ਕੀਤੀ ਹੈ।

ਸਿਮ ਨਾਲ ਗਿੱਲ ਦਾ ਟਾਕਰਾ, ਬੀ ਸੀ ਵਿੱਚ ਪੰਜਾਬੀਆਂ ਦੁਆਰਾ ਵਧ-ਚੜ੍ਹ ਕੇ ਬਸਤੀਵਾਦੀ ਅਤੀਤ ਅਤੇ ਵਰਤਮਾਨ ਵਿਰੁੱਧ ਅਵਾਜ਼ ਉਠਾਉਣ ਅਤੇ ਬਸਤੀਵਾਦ ਵਿਰੋਧੀ ਲਹਿਰਾਂ ਵਿੱਚ ਇੱਕਜੁੱਟ ਹੋ ਕੇ ਸ਼ਾਮਲ ਹੋਣ ਦੇ ਅਹਿਦ ਨਾਲ ਹੁੰਦਾ ਹੈ।

ਅਸੀਂ ਵਾਸਤਵਿਕ ਸਮੇਂ ਵਿੱਚ ਖੜ੍ਹੇ ਨਹੀਂ ਹੋਵਾਂਗੇ ਅਤੇ ਨਾ ਹੀਂ ਦੇਖਾਂਗੇ ਕਿ ਸਾਡੇ ਪੁਰਖਿਆਂ ਨਾਲ ਕੀ ਹੋਇਆ ਸੀ? ਮੇਰੇ ਪੜਦਾਦਾ ਜੀ ਅਤੇ ਸਾਡੇ ਤੋਂ ਪਹਿਲਾਂ ਆਏ ਲੋਕਾਂ ਕਾਰਨ ਮੈਂ ਕਿਸੇ ਵੀ ਰੂਪ ਦੇ ਵਿਤਕਰੇ ਵਿਰੁੱਧ ਖੜ੍ਹਾ ਹਾਂ। ਭਾਵੇਂ ਇਹ ਇਜ਼ਰਾਈਲ ਦੀ ਸਰਕਾਰ ਹੈ (ਕੈਨੇਡੀਅਨ ਸਰਕਾਰ ਦੁਆਰਾ ਸਮਰਥਤ) ਜੋ ਫਲਸਤੀਨੀਆਂ ਦੇ ਵਿਰੁੱਧ ਜੰਗੀ ਅਪਰਾਧ ਕਰ ਰਹੀ ਹੈ ਜਾਂ ਵੈਨਕੂਵਰ ਸ਼ਹਿਰ ,ਜੋ ਸਾਡੇ ਗੁਆਂਢੀਆਂ ਨੂੰ ਬੇਘਰ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਕੈਂਪਾਂ ਚੋਂ ਬਾਹਰ ਕੱਢ ਰਿਹਾ ਹੈ। ਸਾਨੂੰ, ਖਾਸ ਕਰਕੇ ਪੰਜਾਬੀ ਹੋਣ ਦੇ ਨਾਤੇ,ਇਕਜੁੱਟਤਾ ਨਾਲ ਅਵਾਜ਼ ਉਠਾਉਣੀ ਚਾਹੀਦੀ ਹੈ।

– ਸੁੱਖੀ ਗਿੱਲ

ਜਦੋਂ ਅਸੀਂ ਬਸਤੀਵਾਦ ਦੀ ਅਧੀਨਤਾ ਅਤੇ ਨਸਲਵਾਦ ਦਾ ਸ਼ਿਕਾਰ ਹੋਏ ਆਪਣੇ ਪੁਰਖਿਆਂ ਦੇ ਇਤਿਹਾਸ ‘ਤੇ ਝਾਤ ਮਾਰਦੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਪ੍ਰਤੀਕਾਂ ਦੇ ਦਿਖਾਵਿਆਂ ਤੋਂ ਰਹਿਤ ਤਬਦੀਲੀ ਦੀ ਮੰਗ ਵਿੱਚ ਅਡੋਲ ਰਹਿਣ ਦੀ ਯਾਦ ਦਿਵਾਉਂਦੇ ਹਾਂ। ਇਸ ਦੀ ਬਜਾਏ ਨਸਲਵਾਦੀ ਅਤੇ ਬਸਤੀਵਾਦੀ ਹਿੰਸਾ ਨੂੰ ਰੋਕਣ ਲਈ ਪਦਾਰਥਕ ਪੱਧਰ ਉੱਤੇ ਸਮੱਸਿਆ ਦੇ ਨਿਵਾਰਣ ਅਤੇ ਵਚਨਬੱਧਤਾ ਦੀ ਮੰਗ ਕਰਦੇ ਹਾਂ। ਜਦੋਂ ਤੱਕ ਅਸੀਂ ਸਾਰੇ ਆਜ਼ਾਦ ਨਹੀਂ ਹਾਂ,ਸਾਡੇ ਵਿੱਚੋਂ ਕੋਈ ਵੀ ਆਜ਼ਾਦ ਨਹੀਂ ਹੈ ।

The Komagata Maru sails away from Vancouver, Frank Leonard, 1914